ਮੇਰਾ ਵਾਈ ਪੀ ਐੱਸ ਪਿਆਰਾ

ਉੱਚੇ-ਉੱਚੇ ਗੁੰਬਦ ਤੇਰੇ

ਉੱਚੇ ਚਾਰ-ਮਿਨਾਰੇ,

ਵਗਦਾ ਦਰਿਆ ਵਿੱਦਿਆ ਵਾਲਾ

ਚਾਨਣ ਠਾਠਾਂ ਮਾਰੇ ।

ਹਰੇ-ਭਰੇ ਤੇਰੇ ਮੈਦਾਨ,

ਸਟੇਡੀਅਮ ਦੀ ਹੈ ਵੱਖਰੀ ਸ਼ਾਨ ,

ਦੂਰ-ਦੂਰ ਤੱਕ ਡੰਕਾ ਵੱਜਦਾ,

ਹਰ ਕੋਈ ਇੱਥੇ ਆਉਣ ਨੂੰ ਭੱਜਦਾ।

ਗਤੀਵਿਧੀਆਂ ਨੇ ਬੇਸ਼ੁਮਾਰ,

ਟੈੱਕਨਾਲੋਜੀ ਦੇ ਭਰੇ ਭੰਡਾਰ ।

ਜਜ਼ਬਾ ,ਜੋਸ਼,ਹੁਨਰ ਦੇ ਮਾਲਕ,

“ਵਿਦਿਆ ਵਿਨਯ ਵੀਰਤਾ “ਪਾਲਕ।

ਹਰ ਬੱਚੇ ਦਾ ਇੱਕੋ ਨਾਅਰਾ,

ਮੇਰਾ ਵਾਈ ਪੀ ਐੱਸ ਸਭ ਤੋਂ ਪਿਆਰਾ ।

-Mrs. Rajwinder Dhillon , Faculty, Indian Languages